ਗੀਤਕਾਰ ਅਤੇ ਸ਼ਾਇਰ ਜਗਦੀਸ਼ ਰਾਣਾ
ਜਗਦੀਸ਼ ਰਾਣਾ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਸਰਗਰਮ ਸ਼ਾਇਰ ਹੈ ਅਤੇ ਉਸਦੇ ਲਿਖੇ ਗੀਤਾਂ ਨੂੰ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਅਨੇਕਾਂ ਗਾਇਕਾਂ ਨੇ ਗਾਇਆ ਹੈ। ਉਹ ਜਿੱਥੇ ਸਮਾਜਿਕ ਬਰਾਬਰੀ ਅਤੇ ਇਨਸਾਫ਼ ਲਈ ਬਾਕਾਇਦਾ ਰਾਜਸੀ ਪਿੜਾਂ ਵਿੱਚ ਪੈਂਠ ਰੱਖਦਾ ਹੈ ਉੱਥੇ ਆਪਣੇ ਗੀਤਾਂ ਰਾਹੀਂ ਸਮਾਜ ਦੇ ਅਣਗੌਲੇ, ਪੱਛੜੇ ਲੋਕਾਂ ਦੇ ਦਰਦ ਨੂੰ ਸ਼ਬਦੀ ਜਾਮਾ ਪਹਿਨਾਉਂਦਾ ਹੈ।
ਉਸਦੀ ਕਾਵਿ ਪੁਸਤਕ ਯਾਦਾਂ ਦੇ ਗਲੋਟੇ ਉਸਦੇ ਗੀਤਾਂ ਦਾ ਸੰਗ੍ਰਹਿ ਹੈ ਅਤੇ ਅਨੇਕਾਂ ਪੁਸਤਕਾਂ ਛਪਾਈ ਅਧੀਨ ਹਨ। ਇਨ੍ਹਾਂ ਪੁਸਤਕਾਂ ਵਿੱਚ ਪੰਜਾਬੀ ਅਤੇ ਹਿੰਦੀ ਨਾਵਲ ਤੇ ਸ਼ਾਇਰੀ ਲੈ ਕੇ ਉਹ ਪਾਠਕਾਂ ਦੇ ਰੂਬਰੂ ਹੋਵੇਗਾ।
ਦੋਆਬਾ ਰੇਡੀਉ ਲਈ ਜਗਦੀਸ਼ ਰਾਣਾ ਨਾਲ ਪੇਸ਼ਕਾਰ ਹਰਬੰਸ ਹੀਉਂ ਵੱਲੋਂ ਪ੍ਰੋਗਰਾਮ ਇੱਕ ਮੁਲਾਕਾਤ ਤਹਿਤ ਵਿਸ਼ੇਸ਼ ਵਿਚਾਰ ਚਰਚਾ ਕੀਤੀ ਗਈ ਜਿਸ ਵਿੱਚ ਰਾਣਾ ਦੇ ਜੀਵਨ ਅਤੇ ਸ਼ਾਇਰੀ ਦੇ ਅਨੇਕਾਂ ਪਹਿਲੂ ਛੋਹੇ ਗਏ।
