ਸ਼ੋਸ਼ਲ ਮੀਡੀਆ ਨੇ ਬਣਾਇਆ ਸਟਾਰ : ਕਾਸ਼ੀ ਨਾਥ
ਕਹਿੰਦੇ ਨੇ ਕਿਸੇ ਲਈ ਮਾਂਹ ਵਾਦੀ ਕਿਸੇ ਲਈ ਸਵਾਦੀ। ਸ਼ੋਸ਼ਲ ਮੀਡੀਆ ਦੇ ਵਿਰੋਧ ਅਤੇ ਹੱਕ ਵਿੱਚ ਜਿੰਨੀਆਂ ਮਰਜ਼ੀ ਦਲੀਲਾਂ ਕੋਈ ਦੇਈ ਜਾਵੇ ਪਰੰਤੂ ਇਹ ਸੱਚ ਹੈ ਕਿ ਇਹ ਸਮੁੰਦਰ ਕਿਸੇ ਕਿਸੇ ਨੂੰ ਰਾਸ ਆਉਂਦਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਿਦਿਆਰਥੀ ਅਤੇ ਹਰਿਆਣਾ ਦੇ ਇਤਿਹਾਸਿਕ ਕਸਬੇ ਕੈਥਲ ਦਾ ਸਰਪੰਚ ਕਾਸ਼ੀ ਨਾਥ ਆਪਦੀ ਧੁਨ ਵਿੱਚ ਵਜ਼ਦ ਵਿਚ ਆ ਕੇ ਗਾ ਰਿਹਾ ਸੀ .. ਯਮਲਾ ਜੱਟ ਮੁਬਾਇਲ ਤੇ … ਕਿਸੇ ਮਿੱਤਰ ਨੇ ਵੀਡੀਓ ਬਣਾਈ ਅਤੇ ਦਿਨਾਂ ਵਿੱਚ ਹੀ ਇਹ ਵਾਇਰਲ ਵੀਡੀਓ ਹਰ ਪੰਜਾਬੀ ਦੇ ਮੁਬਾਇਲ ਵਿੱਚ ਪਹੁੰਚ ਗਈ। ਦੋਆਬਾ ਰੇਡੀਉ ਨੇ ਕੀਤੀ ਕਾਸ਼ੀ ਨਾਥ ਨਾਲ ਵਿਸ਼ੇਸ਼ ਮੁਲਾਕਾਤ ਅਤੇ ਉਸ ਦੀ ਸ਼ਖਸ਼ੀਅਤ ਦੇ ਖੋਲ੍ਹੇ ਕਈ ਭੇਦ … ਤੁਸੀਂ ਵੀ ਤਾਜ਼ੀ ਹਵਾ ਦੇ ਬੁੱਲੇ ਵਰਗੀ ਇਸ ਗਾਇਕੀ ਦਾ ਵੇਖੋ ਇੱਕ ਨਮੂਨਾ ..