ਲੋਕ ਮਸਲੇ – ਜਾਗੋ ਗ੍ਰਾਹਕ ਜਾਗੋ
ਬਾਜ਼ਾਰ ਦੀਆਂ ਘੁੰਮਣਘੇਰੀਆਂ ਵਿੱਚ ਆਮ ਇਨਸਾਨ ਅਨੇਕਾਂ ਵਾਰ ਠੱਗੀ ਦਾ ਸ਼ਿਕਾਰ ਹੋ ਜਾਂਦਾ ਹੈ। ਬਹੁਤੀ ਵਾਰ ਬੰਦਾ ਇਸ ਨੂੰ ਰੱਬ ਦਾ ਭਾਣਾ ਸਮਝ ਕੇ ਘਰ ਬੈਠ ਜਾਂਦਾ ਹੈ ਪਰੰਤੂ ਆਪਣੇ ਅਧਿਕਾਰਾਂ, ਹੱਕਾਂ ਬਾਰੇ ਜਾਗਰੂਕ ਇਨਸਾਨ ਅਜਿਹਾ ਨਹੀਂ ਕਰਦਾ, ਸਗੋਂ ਉਹ ਵਧੇਰੇ ਦ੍ਰਿੜਤਾ ਨਾਲ ਕਿਸੇ ਵੀ ਤਰਾਂ ਦੀ ਜ਼ਿਆਦਤੀ, ਠੱਗੀ, ਮਿਲਾਵਟਖ਼ੋਰੀ ਆਦਿ ਦੇ ਖ਼ਿਲਾਫ ਆਵਾਜ਼ ਉਠਾਉਂਦਾ ਹੈ। ਕੀ ਹੈ ਗ੍ਰਾਹਕ ਜਾਗਰੂਕਤਾ? ਅਤੇ ਕਿਵੇਂ ਹੋਇਆ ਜਾ ਸਕਦਾ ਹੈ ਸਾਵਧਾਨ .. ਹੋਸਟ ਸਮਰਜੀਤ ਸਿੰਘ ਸ਼ਮੀ ਵੱਲੋਂ ਆਲ ਇੰਡੀਆ ਕੰਜ਼ਿਉਮਰ ਪ੍ਰੋਟੈਕਟਸ਼ਨ ਆਰਗੇਨਾਈਜ਼ੇਸ਼ਨ ਦੇ ਆਗੂਆਂ ਨਾਲ ਵਿਸ਼ੇਸ਼ ਮੁਲਾਕਾਤ ਪ੍ਰੋਗਰਾਮ ਲੋਕ ਮਸਲੇ ਵਿੱਚ। ਮਹਿਮਾਨ ਹਨ ਬਲਬੀਰ ਸਿੰਘ ਸੂਬਾ ਪ੍ਰਧਾਨ ਅਤੇ ਅਨਿਲ ਕੁਮਾਰ ਜ਼ੋਨਲ ਪ੍ਰਧਾਨ