ਹਰਿਆਲੀ ਦਾ ਫ਼ਰਿਸ਼ਤਾ : ਰੋਹਿਤ ਮਹਿਰਾ
ਧਰਤੀ ਨੂੰ ਜਦੋਂ ਹਵਾ-ਪਾਣੀ ਦੇ ਪ੍ਰਦੂਸ਼ਣ ਕਾਰਨ ਸੰਕਟਮਈ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਇਸ ਉੱਤੇ ਰਹਿਣ ਵਾਲੇ ਚੇਤਨ ਮਨਾਂ ਵਿੱਚ ਬੇਚੈਨੀ ਦਾ ਵਧਣਾ ਲਾਜ਼ਮੀ ਹੈ। ਅਜਿਹੇ ਵਿੱਚ ਰੋਹਿਤ ਮਹਿਰਾ, ਆਈ. ਆਰ. ਐੱਸ. (ਆਮਦਨ ਕਰ ਕਮਿਸ਼ਨਰ) ਵਰਗੇ ਰੌਸ਼ਨ ਹਸਤਾਖ਼ਰ ਦੀ ਪਹਿਲਕਦਮੀ ਸਾਕਾਰਤਮਕ ਤਬਦੀਲੀਆਂ ਰਾਹੀਂ ਸੁਖਦ ਸੁਨੇਹਾ ਦੇ ਰਹੀ ਹੈ। ਰੋਹਿਤ ਮਹਿਰਾ ਨੇ ਪਲਾਸਟਿਕ ਦੀਆਂ ਖਾਲੀ ਬੋਤਲਾਂ ਨੂੰ ਸ਼ਹਿਰੀ ਜੰਗਲ ਬਣਾਉਣ ਲਈ ਵਰਤਣ ਦਾ ਸੰਕਲਪ ਲਿਆ ਅਤੇ ਲੁਧਿਆਣਾ ਵਰਗੇ ਪ੍ਰਦੂਸ਼ਿਤ ਸ਼ਹਿਰ ਨੂੰ ਸਾਫ਼ ਸੁਥਰੀ ਆਬੋ ਹਵਾ ਦੇਣ ਦਾ ਤਹੱਈਆ ਕਰ ਲਿਆ ਹੈ। ਉਨ੍ਹਾਂ ਵੱਲੋਂ ਸ਼ੁਰੂ ਕੀਤੇ ਵਿਚਾਰ ਨਾਲ ਸ਼ਹਿਰ ਵਿੱਚ ਚੰਗੇਰੇ ਵਾਤਾਵਰਨ ਤਿਆਰ ਹੋ ਰਿਹਾ ਹੈ। ਆਮਦਨ ਕਰ ਦੀ ਆਪਣੀ ਇਮਾਰਤ, ਰੇਲਵੇ ਸਟੇਸ਼ਨ, ਜਨਤਕ ਥਾਵਾਂ ਤੇ ਵਰਟੀਕਲ ਗਾਰਡਨ ਸਿਰਜੇ ਜਾ ਚੁੱਕੇ ਹਨ। ਇਹ ਵਿਚਾਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਬਠਿੰਡਾ, ਆਨੰਦਪੁਰ ਸਾਹਿਬ ਅਤੇ ਦੇਸ਼ ਦੇ ਹੋਰਨਾਂ ਸ਼ਹਿਰਾਂ ਵਿੱਚ ਵੀ ਹਰਮਨ ਪਿਆਰਾ ਹੋ ਰਿਹਾ ਹੈ। ਇਸ ਮਾਣਮੱਤੀ ਸ਼ਖਸ਼ੀਅਤ ਨਾਲ ਦੋਆਬਾ ਰੇਡੀਉ ਵੱਲੋਂ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਤੁਹਾਡੇ ਸੁਝਾਵਾਂ, ਟਿੱਪਣੀਆਂ ਦੀ ਉਡੀਕ ਰਹੇਗੀ …